ਨਵੀਂ ਦਿੱਲੀ : ਕਿਸਾਨਾਂ ਨੂੰ ਨਰਿੰਦਰ ਮੋਦੀ ਸਰਕਾਰ ਵਲੋਂ ਚਲਾਈ ਜਾ ਰਹੀ 'ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (ਪੀ. ਐੱਮ. ਕਿਸਾਨ) 'ਚ ਸ਼ਾਮਲ ਹੋਣ ਲਈ ਹੁਣ ਤਹਿਸੀਲਾਂ ਤੇ ਸਰਕਾਰੀ ਦਫਤਰਾਂ ਦੇ ਚੱਕਰ ਲਾਉਣ ਦੀ ਜ਼ਰੂਰਤ ਨਹੀਂ ਹੈ। ਕਿਸਾਨ ਹੁਣ ਇਸ ਯੋਜਨਾ ਦਾ ਫਾਇਦਾ ਲੈਣ ਲਈ ਖੁਦ ਹੀ ਰਜਿਸਟ੍ਰੇਸ਼ਨ ਕਰਾ ਸਕਦੇ ਹਨ। ਕੇਂਦਰ ਨੇ ਕਿਸਾਨਾਂ ਵਾਸਤੇ ਸਵੈ-ਰਜਿਸਟ੍ਰੇਸ਼ਨ ਲਈ ਪੀ. ਐੱਮ. ਕਿਸਾਨ ਪੋਰਟਲ ਖੋਲ੍ਹ ਦਿਤਾ ਹੈ। ਸਰਕਾਰ ਨੇ ਇਹ ਕਦਮ ਇਸ ਲਈ ਚੁੱਕਿਆ ਹੈ ਕਿਉਂਕਿ ਬਹੁਤ ਸਾਰੇ ਸੂਬੇ ਲਾਭਪਾਤਰ ਕਿਸਾਨਾਂ ਦਾ ਡਾਟਾ ਉਪਲੱਬਧ ਕਰਵਾਉਣ 'ਚ ਦੇਰੀ ਕਰ ਰਹੇ ਸਨ,ਜਿਸ ਕਾਰਨ ਕਈ ਕਿਸਾਨ ਹੁਣ ਤਕ ਇਸ ਯੋਜਨਾ ਨਾਲ ਨਹੀਂ ਜੁੜ ਸਕੇ। ਹੁਣ ਕਿਸਾਨ ਆਨਲਾਇਨ ਪੋਰਟਲ 'ਤੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਲਈ ਆਧਾਰ ਨੰਬਰ ਵੀ ਜ਼ਰੂਰੀ ਹੈ ਤੇ ਜੋ ਨਾਮ ਆਧਾਰ 'ਚ ਹੈ ਉਹੀ ਨਾਮ ਪੋਰਟਲ 'ਤੇ ਭਰਨਾ ਹੋਵੇਗਾ। ਇਸ ਤੋਂ ਇਲਾਵਾ ਖੇਤੀ ਵਾਲੀ ਜ਼ਮੀਨ ਦਾ ਖਸਰਾ ਨੰਬਰ ਜਾਂ ਖਾਤਾ ਨੰਬਰ ਵੀ ਭਰਨਾ ਹੋਵੇਗਾ ਤਾਂ ਜੋ ਇਹ ਪਤਾ ਲੱਗ ਸਕੇ ਕਿ ਲਾਭ ਲੈਣ ਵਾਲਾ ਖੁਦ ਹੀ ਕਿਸਾਨ ਹੈ ਤੇ ਉਸ ਦੀ ਜ਼ਮੀਨ ਹੈ।ਕੀ ਹੈ 'ਪੀ. ਐੱਮ. ਕਿਸਾਨ' ਯੋਜਨਾ
'ਪੀ. ਐੱਮ. ਕਿਸਾਨ' ਯੋਜਨਾ ਤਹਿਤ ਕਿਸਾਨਾਂ ਨੂੰ ਹਰ ਸਾਲ 6 ਹਜ਼ਾਰ ਰੁਪਏ ਤਕ ਦੀ ਰਾਸ਼ੀ ਸਿੱਧੇ ਖਾਤੇ 'ਚ ਦਿੱਤੇ ਜਾਣ ਦੀ ਯੋਜਨਾ ਹੈ। ਹੁਣ ਤਕ ਕਈ ਕਿਸਾਨਾਂ ਨੂੰ ਇਸ ਸਕੀਮ ਤਹਿਤ ਤਿੰਨ ਕਿਸ਼ਤਾਂ ਦਾ ਭੁਗਤਾਨ ਮਿਲ ਚੁੱਕਾ ਹੈ, ਜਦੋਂ ਕਿ ਕਈ ਰਾਜਾਂ ਦੇ ਕਿਸਾਨਾਂ ਨੂੰ ਦੋ ਕਿਸ਼ਤਾਂ ਹੀ ਮਿਲੀਆਂ ਹਨ। ਪੰਜਾਬ 'ਚ ਇਸ ਸਕੀਮ ਲਈ ਹੁਣ ਤਕ ਲਗਭਗ 14.8 ਲੱਖ ਕਿਸਾਨ ਰਜਿਸਟਰ ਹੋਏ ਹਨ, ਜਿਨ੍ਹਾਂ 'ਚੋਂ 14.6 ਲੱਖ ਕਿਸਾਨਾਂ ਨੂੰ 2 ਹਜ਼ਾਰ ਰੁਪਏ ਦੀ ਇਕ ਕਿਸ਼ਤ ਤੇ ਤਕਰੀਬਨ 11.5 ਲੱਖ ਕਿਸਾਨਾਂ ਨੂੰ ਦੋ ਕਿਸ਼ਤਾਂ ਦੀ ਪੇਮੈਂਟ ਖਾਤੇ 'ਚ ਮਿਲ ਚੁੱਕੀ ਹੈ ਤੇ ਤੀਜੀ ਵੀ ਜਲਦ ਹੀ ਟਰਾਂਸਫਰ ਹੋਣ ਜਾ ਰਹੀ ਹੈ।
ਇਸ ਲਿੰਕ ਤੇ ਕਲਿੱਕ ਕਰਕੇ ਕਰੋ ਅਪਲਾਈ
ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਸਕੀਮ
ਇਹ ਵੀ ਪੜੋ 👇👇
ਸਰਬੱਤ ਬੀਮਾ ਯੋਜਨਾ ਦੇ ਘਰੇ ਬੈਠੇ ਬਣਵਾਓ ਕਾਰਡ
Post a Comment