BREAKING NEWS

Click

Sunday, June 2, 2019

MP ਬਣਨ ਤੋਂ ਬਾਅਦ ਸੰਨੀ ਦਿਓਲ ਦੀ ਪਹਿਲੀ ਫਿਲਮ


ਸਾਲ 2001 ‘ਚ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਦੀ ਸੁਪਰਹਿੱਟ ਫ਼ਿਲਮ ‘ਗਦਰ’ ਆਈ ਸੀ। ਉਸ ਦੇ ਡਾਇਲੌਗ ਅੱਜ ਵੀ ਲੋਕਾਂ ਨੂੰ ਯਾਦ ਹਨ ਤੇ ਫ਼ਿਲਮ ਦੇ ਸੀਕੂਅਲ ਦੀ ਉਡੀਕ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ। ਹੁਣ ਇੱਕ ਵਾਰ ਫੇਰ ਚਰਚਾ ਹੋ ਰਹੀ ਹੈ ਕਿ ਇਸ ਫ਼ਿਲਮ ਦਾ ਸੀਕੂਅਲ ਬਣਨ ਵਾਲਾ ਹੈ। ਇਸ ‘ਚ ਸੰਨੀ ਦਿਓਲ ਨਾਲ ਅਮੀਸ਼ਾ ਪਟੇਲ ਨਜ਼ਰ ਆਈ ਸੀ। ਸੰਨੀ ਇਸ ਵੇਲੇ ਗੁਰਦਾਸਪੁਰ ਸੀਟ ਤੋਂ ਬੀਜੇਪੀ ਦੀ ਟਿਕਟ ‘ਤੇ ਚੋਣ ਲੜ ਕੇ MP ਬਣੇ ਹਨ।
18 ਸਾਲ ਪਹਿਲਾਂ ਆਈ ਫ਼ਿਲਮ ਨੇ ਉਸ ਸਮੇਂ 250 ਕਰੋੜ ਰੁਪਏ ਦਾ ਬਿਜਨੈੱਸ ਕੀਤਾ ਸੀ। 

15 ਸਾਲ ਤੋਂ ਫ਼ਿਲਮ ਦੇ ਸੀਕੂਅਲ ‘ਤੇ ਕੰਮ ਚਲ ਰਿਹਾ ਹੈ। ਕਹਾਣੀ ਜਿੱਥੇ ਖ਼ਤਮ ਹੋਈ ਸੀ, ਉੱਥੋਂ ਹੀ ਸ਼ੁਰੂ ਵੀ ਹੋਵੇਗੀ। ਇਸ ਨੂੰ ਇੰਡੀਆ-ਪਾਕਿਸਤਾਨ ਦੇ ਐਂਗਲ ਤੋਂ ਅੱਗੇ ਵਧਾਇਆ ਜਾਵੇਗਾ।ਸੰਨੀ ਦੇ ਬੇਟੇ ਤਾਰਾ ਸਿੰਘ ਦਾ ਕਿਰਦਾਰ ਫ਼ਿਲਮ ‘ਚ ਡਾਇਰੈਕਟਰ ਅਨਿਲ ਦੇ ਬੇਟੇ ਉਤਕਰਸ਼ ਨੇ ਨਿਭਾਇਆ ਸੀ। ਇਸ ਫ਼ਿਲਮ ਤੋਂ ਇਲਾਵਾ ਸੰਨੀ 2009 ‘ਚ ਆਈ ਫ਼ਿਲਮ ‘ਅਪਣੇ’ ਦਾ ਸੀਕੂਅਲ ਵੀ ਬਣਾਉਣ ਦੀ ਸੋਚ ਰਹੇ ਹਨ।

Read also 👇👇
ਭਰਿਸ਼ਟਾਚਾਰ


Post a Comment

 
Copyright © 2013 Times of Great Punjab
Distributed By Free Premium Themes. Shared By I Tech GYD Powered byBlogger