BREAKING NEWS

Click

Friday, August 2, 2019

ਉਪਗ੍ਰਹਿ ਰਾਹੀਂ ਕੀਤੀਆਂ ਤਸਵੀਰਾਂ ਨੇ ਕੀਤਾ ਪੰਜਾਬ ਬਾਰੇ ਇਹ ਹੈਰਾਨੀਜਨਕ ਅਤੇ ਡਰਾਵਨਾ ਖੁਲਾਸਾ

ਉਪਗ੍ਰਹਿ ਰਾਹੀਂ ਕੀਤੀਆਂ ਤਸਵੀਰਾਂ ਤੋਂ ਪੰਜਾਬ ਬਾਰੇ ਹੈਰਾਨੀਜਨਕ ਅਤੇ ਡਰਾਵਨਾ ਖੁਲਾਸਾ ਹੋਇਆ ਹੈ, ਪੰਜਾਬ ‘ਚ ਕਰੀਬ 8,562 ਹੈਕਟੇਅਰ ਭੂਮੀ ਤੋਂ ਹਰਿਆਲੀ ਗਾਇਬ ਹੋ ਗਈ ਹੈ । ਪੰਜਾਬ ਨੂੰ ਲੈਕੇ ਜੋ ਤੱਥ ਸਾਹਮਣੇ ਆਏ ਹਨ, ਉਸ ‘ਚ ਪ੍ਰਦੇਸ਼ ਦਾ ਗਰੀਨ ਕਵਰ ਪਹਿਲਾਂ ਦੀ ਤੁਲਨਾ ਘੱਟ ਕੇ 3,37,425 ਹੈਕਟੇਅਰ ਰਹਿ ਗਿਆ ਹੈ। 2017 ਦੀ ਇੰਡੀਆ ਸਟੇਟ ਆਫ ਫਾਰੈਸਟ ਰਿਪੋਰਟ ‘ਚ ਪੰਜਾਬ ਦਾ ਕੁਲ ਗਰੀਨ ਕਵਰ 3, 45,987 ਹੈਕਟੇਅਰ ਸੀ, ਜਿਸ ‘ਚ ਹੁਣ ਗਿਰਾਵਟ ਦਰਜ ਕੀਤੀ ਗਈ ਹੈ।ਇਹ ਹੈਰਾਨ ਕਰਨ ਵਾਲਾ ਤੱਥ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਦੀਆਂ ਸੈਟੇਲਾਈਟ ਤਸਵੀਰਾਂ ‘ਚ ਸਾਹਮਣੇ ਆਇਆ ਹੈ।  ਫਾਰੈਸਟ ਸਰਵੇ ਆਫ ਇੰਡੀਆ ਨੇ ਇਨ੍ਹਾਂ ਤਸਵੀਰਾਂ ਦਾ ਇਸਤੇਮਾਲ 2019 ਦੀ ਫਾਰੈਸਟ ਰਿਪੋਰਟ ਤਿਆਰ ਕਰਨ ‘ਚ ਕੀਤਾ ਹੈ। ਛੇਤੀ ਹੀ ਜਾਰੀ ਹੋਣ ਵਾਲੀ ਇਸ ਰਿਪੋਰਟ ‘ਚ ਦੇਸ਼ਭਰ ਦੇ ਵੱਖ-ਵੱਖ ਰਾਜਾਂ ਦੀ ਹਰਿਆਲੀ ਦਾ ਲੇਖਾ-ਜੋਖਾ ਸਾਹਮਣੇ ਆਵੇਗਾ।ਇਸ ਕੜੀ ‘ਚ 2017 ਦੌਰਾਨ ਪੰਜਾਬ ਦੇ ਕੁਲ ਖੇਤਰਫਲ ਦੀ ਤੁਲਨਾ 6.87 ਫੀਸਦੀ ਹਿੱਸਾ ਗਰੀਨ ਕਵਰ ਰਿਕਾਰਡ ਕੀਤਾ ਗਿਆ ਸੀ, ਜੋ ਹੁਣ 2019 ‘ਚ ਸੁੰਗੜਕੇ 6.70 ਫੀਸਦੀ ਰਹਿ ਗਿਆ ਹੈ। ਪੰਜਾਬ ਦੇ 93 ਫੀਸਦੀ ਖੇਤਰਫਲ ‘ਚ ਹਰਿਆਲੀ ਨਹੀਂ ਹੈ। ਇਸ ਦਾ ਖੁਲਾਸਾ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਦੀਆਂ ਸੈਟੇਲਾਈਟ ਤਸਵੀਰਾਂ ਰਾਹੀਂ ਹੋਇਆ ਹੈ।ਪੰਜਾਬ ਜੰਗਲ ਅਤੇ ਵਣਜੀਵ ਵਿਭਾਗ ਨੇ ਵੀ ਪ੍ਰਦੇਸ਼ ‘ਚ ਹਰਿਆਲੀ ਗਾਇਬ ਹੋਣ ਦੀ ਗੱਲ ਨੂੰ ਸਵੀਕਾਰ ਕੀਤਾ ਹੈ। ਸਥਾਈ ਵਿਕਾਸ ਟੀਚੇ ਤਹਿਤ ਵਿਭਾਗ ਵੱਲੋਂ ਅਗਲੇ ਚਾਰ ਸਾਲ ਲਈ ਤਿਆਰ ਯੋਜਨਾ ‘ਚ ਦੱਸਿਆ ਗਿਆ ਹੈ ਕਿ ਪ੍ਰਦੇਸ਼ ‘ਚ 2018-19 ਦੀ ਤੁਲਨਾ 2019-20 ‘ਚ ਹਰਿਆਲੀ ਦਾ ਗਰਾਫ ਡਿੱਗ ਰਿਹਾ ਹੈ।ਵਿਭਾਗ ਨੇ ਪ੍ਰਸਤਾਵਿਤ ਯੋਜਨਾ ‘ਚ ਕਿਹਾ ਹੈ ਕਿ 2022-23 ਤੱਕ ਪੰਜਾਬ ਦੇ ਕੁਲ ਖੇਤਰਫਲ ਦਾ ਕਰੀਬ 7.10 ਫੀਸਦੀ ਹਿੱਸਾ ਹਰਿਆ-ਭਰਿਆ ਕੀਤਾ ਜਾਵੇਗਾ।  ਵਿਭਾਗ ਨੇ ਐਗਰੋਫਾਰੈਸਟਰੀ, ਘਰ-ਘਰ ਹਰਿਆਲੀ ਅਤੇ  550ਵੇਂ ਪ੍ਰਕਾਸ਼ ਪੁਰਬ ‘ਤੇ ਪਿੰਡਾਂ ‘ਚ ਪੌਦੇ ਲਾਉਣ ਦੀ ਮੁਹਿੰਮ ਦੀ ਚਰਚਾ ਕੀਤੀ ਹੈ। ਵਿਭਾਗ ਦਾ ਮੰਨਣਾ ਹੈ ਕਿ ਭਵਿੱਖ ‘ਚ ਪੰਜਾਬ ਦੀ ਹਰਿਆਲੀ ‘ਚ ਵਾਧਾ ਹੋਵੇਗਾ।


Post a Comment

 
Copyright © 2013 Times of Great Punjab
Distributed By Free Premium Themes. Shared By I Tech GYD Powered byBlogger