BREAKING NEWS

Click

Friday, May 14, 2021

ਪੰਜਾਬ ਦਾ 23ਵਾਂ ਜਿਲਾ ਬਣੇਗਾ ਹੁਣ ਇਹ ਸ਼ਹਿਰ / This city will now be the 23rd district of Punjab

      ਪੰਜਾਬ ਦਾ 23ਵਾਂ ਜਿਲਾ ਬਣੇਗਾ ਹੁਣ ਇਹ ਸ਼ਹਿਰ  /  This city will now be the 23rd district of Punjab

ਈਦ ਦੇ ਪਵਿੱਤਰ  ਮੋਕੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜਿਲਾ ਐਲਾਨਿਆ ਗਿਆ ਹੈ । ਨਾਲ ਹੀ 50 ਕਰੋੜ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ ਹੈ । ਜਿਲੇ ਵਿੱਚ ਨਵੇਂ ਡਿਪਟੀ ਕਮਿਸ਼ਨਰ ਦੀ ਜਲਦ ਤਾਇਨਾਤੀ ਦਾ ਵੀ ਭਰੋਸਾ ਦਿੱਤਾ।




ਮੁੱਖ ਮੰਤਰੀ ਨੇ ਨਾਲ ਹੀ ਡੀਸੀ ਦਫਤਰ  ਅਤੇ ਹੋਰ ਜਰੂਰੀ ਇਮਾਰਤਾਂ ਦੇ ਨਿਰਮਾਣ ਜਲਦੀ ਕਰਨ ਦਾ ਭਰੋਸਾ ਦਿੱਤਾ । ਪੰਜਾਬ ਵਿੱਚ ਪਹਿਲਾਂ 22 ਜਿਲੇ ਸਨ ਹੁਣ ਮਲੇਰਕੋਟਲਾ ਦੇ ਜਿਲਾ ਬਣਨ ਨਾਲ 23 ਜਿਲੇ ਹੋ ਜਾਣਗੇ । ਪਹਿਲਾਂ ਮਲੇਰਕੋਟਲਾ ਸੰਗਰੂਰ ਜਿਲੇ ਵਿੱਚ ਪੈਂਦਾ ਸੀ।

Earn money online click here 

ਇਹ ਵੀ ਪੜੋ ↓↓↓↓↓↓↓⇩⇩⇩⇩⇩⇩⇩⇩⇩

ਖੇਤੀਬਾੜੀ ਬਾਰੇ ਸਰਕਾਰ ਦਾ ਸਰਕਾਰੀ ਹੁਕਮ


ਕਿਸਾਨੀ ਅੰਦੋਲਨ ਲਈ ਸਹਾਇਤਾ ਭੇਜਣ ਲਈ ਇੱਥੇ ਕਲਿੱਕ ਕਰੋ



  ਅਰਗੈਨਿਕ ਖਾਦ ਵਰਤੋ⇩⇩
 

Sunday, March 22, 2020

Corona Virus Updates and live news from world #Coronavirus #Jantacurfew #Covid-19


ਕਰੋਨਾ ਵਾਇਰਸ ਸਬੰਧੀ ਜਾਣਕਾਰੀ

Covid-19 



Covid-19 :-
Co :- meaning CoronaVi :-  VirusD :-   Disease 19 :-  2019


ਇਹ ਬਿਮਾਰੀ 2019  ਵਿੱਚ ਸਭ ਤੋਂ ਪਹਿਲਾਂ ਚੀਨ ਦੇ ਵੁਹਾਨ ਸ਼ਹਿਰ  ਵਿੱਚ ਪਾਈ ਗਈ । ਸਭ ਤੋਂ ਪਹਿਲਾਂ ਡਾ. ਲੀ ਨੇ  ਇਸ ਬਿਮਾਰੀ ਬਾਰੇ ਪਤਾ ਲਗਾਇਆ । ਵੁਹਾਨ ਸ਼ਹਿਰ ਵਿੱਚ ਅਤੇ  ਇਸ ਦੇ ਨੇੜਲੇ ਈਲਾਕਿਆਂ  ਵਿੱਚ ਚਮਗਿੱਦੜਾਂ ਦੀ ਭਰਮਾਰ ਰਹਿੰਦੀ ਹੈ ਚੀਨੀ ਲੋਕ ਚਮਗਿੱਦੜਾਂ ਦਾ ਸੂਪ ਬਹੁਤ ਪੀਂਦੇ ਹਨ । ਡਾ. ਲੀ ਅਨੁਸਾਰ ਇਹ ਬਿਮਾਰੀ ਚਮਗਿੱਦੜਾਂ ਤੋਂ ਹੀ  ਇਨਸਾਨਾਂ ਵਿੱਚ ਆਈ ਹੈ । ਡਾ. ਲੀ ਨੇ ਇਸ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ
                                    ਪਰ ਚੀਨ ਸਰਕਾਰ ਨੇ ਲੋਕਾਂ ਨੂੰ ਡਰਾਊਣ ਦੇ ਦੋਸ਼ ਲਗਾ ਕੇ ਸਸਪੈਂਡ ਕਰ ਦਿੱਤਾ । ਪਰ ਡਾ. ਲੀ ਦੀਆਂ ਦੱਸੀਆਂ ਗੱਲਾਂ ਨੂੰ ਨਜਰਅੰਦਾਜ ਕਰਨਾ ਚੀਨ ਨੂੰ ਬਹੂਤ ਭਾਰੀ ਪਿਆ ਜੋ ਹੁਣ ਵੀ ਬਦਸਤੂਰ ਜਾਰੀ ਹੈ । ਚੀਨ ਦੀ ਗਲਤੀ ਦੀ ਸਜਾ ਪੂਰੀ ਦੂਨੀਆਂ ਭੁਗਤ ਰਹੀ ਹੈ।
ਇਹ ਬਿਮਾਰੀ ਛੂਤ ਦੇ ਰੋਗ ਦੀ ਤਰਾਂ ਇੱਕ  ਇਨਸਾਨ ਤੋਂ ਦੂਜੇ ਤੱਕ ਪਹੁੰਚ ਜਾਂਦਾ ਹੈ। ਇਸ ਤੋਂ ਬਚਣ ਲਈ ਹੇਠ ਦੱਸੇ ਊਪਾਏ ਵਰਤਣੇ ਚਾਹੀਦੇ ਹਨ

1 ਜਿਆਦਾ ਭੀੜ ਵਾਲੀਆਂ ਥਾਵਾਂ  ਤੇ ਨਹੀਂ ਜਾਣਾ ਚਾਹੀਦਾ।

2 ਕਿਸੇ ਵੀ ਵਿਆਕਤੀ ਨਾਲ ਹੱਥ ਨਾਂ ਮਿਲਾਊ

3 ਆਪਣੇ ਹਂਥ ਸਾਬਣ ਜਾਂ ਸੈਨੀਟਾਈਜਰ ਨਾਲ ਬਾਰ ਬਾਰ ਚੰਗੀ ਤਰਾਂ ਧੋਦੇ ਰਹੋ

4 ਬਾਹਰ ਖਾਣਾ ਖਾਣ ਦੀ ਬਜਾਏ ਘਰ ਹੀ ਬਣਾ ਕੇ ਖਾਊ

5 ਅਗਰ ਤੁਹਾਨੂੰ ਭੀੜ ਵਾਲੀ ਥਾਂ ਤੇ ਜਾਣਾ ਪਵੇ  ਤਾਂ ਮਾਸਕ ਲਗਾ ਕੇ ਜ੍ਾਊ

6 ਸਿਹਤ ਮਹਿਕਮੇ ਦੀਆਂ ਹਦਾਇਤਾ ਦਾ ਪਾਲਣ ਕਰੋ ਅਤੇ ਅਫਵਾਹਾਂ ਤੋਂ ਬਚੋ


ਬਿਮਾਰੀ ਦੇ ਲੱਛਣ


1 ਸੁੱਕੀ ਖੰਘ ਹੁੰਦੀ ਹੈ ਗਲੇ ਚ ਖਰਾਸ਼ ਹੁੰਦੀ ਹੈ

2 ਸਿਰ ਦਰਦ ਜਾ ਪੇਟ ਦਰਦ ਹੁੰਦਾ ਹੈ

3 104 ਦ੍ ਕਰੀਬ ਡਿਗਰੀ ਬੁਖਾਰ ਹੁੰਦਾ ਹੈ

4 ਸਾਹ ਲੈਣ ਵਿੱਚ ਦਿੱਕਤ ਆਦੀਂ ਹੈ

5 ਸਰੀਰ ਟੂਟਿਆ ਜਿਹਾ ਲਗਦਾ ਹੈ

ਅਫਵਾਹਾਂ ਤੋਂ ਬਚੋ ਤੇ ਤੰਦਰੁਸਤ ਰਹੋ

please click below link and read also 

Wednesday, October 2, 2019

ਨਹਿਰੂ ਯੁਵਾ ਕੇਂਦਰ ਮੋਹਾਲੀ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਰੈਲੀ ਕੱਢ ਕੇ ਮਨਾਇਆ

ਵਲੰਟੀਅਰ ਜਸਕਰਨ ਸਿੰਘ ਦੀ ਅਗਵਾਈ ਹੇਠ ਰੈਲੀ ਕੱਢਦੇ ਹੋਏ ਨੌਜਵਾਨ 


ਤਿਊੜ ਵਿਖੇ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਵਸ ਮਨਾਇਆ


ਨੇੜਲੇ ਪਿੰਡ ਤਿਊੜ ਵਿਖੇ ਨਿਊ ਦਸ਼ਮੇਸ਼ ਯੂਥ ਵੈਲਫੇਅਰ ਅਤੇ ਸਪੋਰਟਸ ਕਲੱਬ ਵੱਲੋਂ ਨਹਿਰੂ ਯੁਵਾ ਕੇਂਦਰ ਮੋਹਾਲੀ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਰੈਲੀ ਕੱਢ ਕੇ ਮਨਾਇਆ। ਵਲੰਟੀਅਰ ਜਸਕਰਨ ਸਿੰਘ ਅਤੇ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਦੀ ਅਗਵਾਈ ਵਿਚ ਕੱਢੀ ਗਈ ਇਸ ਰੈਲੀ ਮੌਕੇ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਵੀ ਕੀਤਾ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਅਤੇ ਦੇਸ਼ ਲਈ ਦਿੱਤੀ ਕੁਰਬਾਨੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਇਸ ਮੌਕੇ ਸਾਬਕਾ ਬਲਾਕ ਸੰਮਤੀ ਮੈਂਬਰ ਰਾਮ ਸਿੰਘ ਹੁੰਦਲ ਨੇ ਇਕੱਠੇ ਹੋਏ ਨੌਜਵਾਨਾਂ ਨੂੰ ਵੱਧ ਤੋਂ ਵੱਧ ਸਮਾਜ ਸੇਵੀ ਕੰਮਾਂ ਲਈ ਪ੍ਰੇਰਿਤ ਕੀਤਾ। ਇਸ ਮੋਕੇ ਰੁਪਿੰਦਰ ਸਿੰਘ, ਕਮਲਜੀਤ ਸਿੰਘ, ਹਰਮਨ ਸਿੰਘ, ਗੁਰਚਰਨ ਸਿੰਘ, ਹੈਰੀ ਰਾਣਾ, ਰਾਜਵੀਰ ਸਿੰਘ ਅਤੇ ਹੋਰ ਕਲੱਬ ਮੈਂਬਰ ਹਾਜ਼ਰ ਸਨ

ਰੋਜਾਨਾ ਸਪੋਕਸਮੈਨ




Sunday, September 29, 2019

'ਪੀਐਮ ਕਿਸਾਨ ਸਕੀਮ' 'ਚ ਸ਼ਾਮਲ ਹੋਣ ਲਈ ਆਨਲਾਈਨ ਪੋਰਟਲ


ਨਵੀਂ ਦਿੱਲੀ  :  ਕਿਸਾਨਾਂ ਨੂੰ ਨਰਿੰਦਰ ਮੋਦੀ ਸਰਕਾਰ ਵਲੋਂ ਚਲਾਈ ਜਾ ਰਹੀ 'ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (ਪੀ. ਐੱਮ. ਕਿਸਾਨ) 'ਚ ਸ਼ਾਮਲ ਹੋਣ ਲਈ ਹੁਣ ਤਹਿਸੀਲਾਂ ਤੇ ਸਰਕਾਰੀ ਦਫਤਰਾਂ ਦੇ ਚੱਕਰ ਲਾਉਣ ਦੀ ਜ਼ਰੂਰਤ ਨਹੀਂ ਹੈ। ਕਿਸਾਨ ਹੁਣ ਇਸ ਯੋਜਨਾ ਦਾ ਫਾਇਦਾ ਲੈਣ ਲਈ ਖੁਦ ਹੀ ਰਜਿਸਟ੍ਰੇਸ਼ਨ ਕਰਾ ਸਕਦੇ ਹਨ। ਕੇਂਦਰ ਨੇ ਕਿਸਾਨਾਂ ਵਾਸਤੇ ਸਵੈ-ਰਜਿਸਟ੍ਰੇਸ਼ਨ ਲਈ ਪੀ. ਐੱਮ. ਕਿਸਾਨ ਪੋਰਟਲ ਖੋਲ੍ਹ ਦਿਤਾ ਹੈ। ਸਰਕਾਰ ਨੇ ਇਹ ਕਦਮ ਇਸ ਲਈ ਚੁੱਕਿਆ ਹੈ ਕਿਉਂਕਿ ਬਹੁਤ ਸਾਰੇ ਸੂਬੇ ਲਾਭਪਾਤਰ ਕਿਸਾਨਾਂ ਦਾ ਡਾਟਾ ਉਪਲੱਬਧ ਕਰਵਾਉਣ 'ਚ ਦੇਰੀ ਕਰ ਰਹੇ ਸਨ,ਜਿਸ ਕਾਰਨ ਕਈ ਕਿਸਾਨ ਹੁਣ ਤਕ ਇਸ ਯੋਜਨਾ ਨਾਲ ਨਹੀਂ ਜੁੜ ਸਕੇ। ਹੁਣ ਕਿਸਾਨ ਆਨਲਾਇਨ ਪੋਰਟਲ 'ਤੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਲਈ ਆਧਾਰ ਨੰਬਰ ਵੀ ਜ਼ਰੂਰੀ ਹੈ ਤੇ ਜੋ ਨਾਮ ਆਧਾਰ 'ਚ ਹੈ ਉਹੀ ਨਾਮ ਪੋਰਟਲ 'ਤੇ ਭਰਨਾ ਹੋਵੇਗਾ। ਇਸ ਤੋਂ ਇਲਾਵਾ ਖੇਤੀ ਵਾਲੀ ਜ਼ਮੀਨ ਦਾ ਖਸਰਾ ਨੰਬਰ ਜਾਂ ਖਾਤਾ ਨੰਬਰ ਵੀ ਭਰਨਾ ਹੋਵੇਗਾ ਤਾਂ ਜੋ ਇਹ ਪਤਾ ਲੱਗ ਸਕੇ ਕਿ ਲਾਭ ਲੈਣ ਵਾਲਾ ਖੁਦ ਹੀ ਕਿਸਾਨ ਹੈ ਤੇ ਉਸ ਦੀ ਜ਼ਮੀਨ ਹੈ।ਕੀ ਹੈ 'ਪੀ. ਐੱਮ. ਕਿਸਾਨ' ਯੋਜਨਾ
'ਪੀ. ਐੱਮ. ਕਿਸਾਨ' ਯੋਜਨਾ ਤਹਿਤ ਕਿਸਾਨਾਂ ਨੂੰ ਹਰ ਸਾਲ 6 ਹਜ਼ਾਰ ਰੁਪਏ ਤਕ ਦੀ ਰਾਸ਼ੀ ਸਿੱਧੇ ਖਾਤੇ 'ਚ ਦਿੱਤੇ ਜਾਣ ਦੀ ਯੋਜਨਾ ਹੈ। ਹੁਣ ਤਕ ਕਈ ਕਿਸਾਨਾਂ ਨੂੰ ਇਸ ਸਕੀਮ ਤਹਿਤ ਤਿੰਨ ਕਿਸ਼ਤਾਂ ਦਾ ਭੁਗਤਾਨ ਮਿਲ ਚੁੱਕਾ ਹੈ, ਜਦੋਂ ਕਿ ਕਈ ਰਾਜਾਂ ਦੇ ਕਿਸਾਨਾਂ ਨੂੰ ਦੋ ਕਿਸ਼ਤਾਂ ਹੀ ਮਿਲੀਆਂ ਹਨ। ਪੰਜਾਬ 'ਚ ਇਸ ਸਕੀਮ ਲਈ ਹੁਣ ਤਕ ਲਗਭਗ 14.8 ਲੱਖ ਕਿਸਾਨ ਰਜਿਸਟਰ ਹੋਏ ਹਨ, ਜਿਨ੍ਹਾਂ 'ਚੋਂ 14.6 ਲੱਖ ਕਿਸਾਨਾਂ ਨੂੰ 2 ਹਜ਼ਾਰ ਰੁਪਏ ਦੀ ਇਕ ਕਿਸ਼ਤ ਤੇ ਤਕਰੀਬਨ 11.5 ਲੱਖ ਕਿਸਾਨਾਂ ਨੂੰ ਦੋ ਕਿਸ਼ਤਾਂ ਦੀ ਪੇਮੈਂਟ ਖਾਤੇ 'ਚ ਮਿਲ ਚੁੱਕੀ ਹੈ ਤੇ ਤੀਜੀ ਵੀ ਜਲਦ ਹੀ ਟਰਾਂਸਫਰ ਹੋਣ ਜਾ ਰਹੀ ਹੈ।

ਇਸ ਲਿੰਕ ਤੇ ਕਲਿੱਕ ਕਰਕੇ ਕਰੋ ਅਪਲਾਈ

 ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਸਕੀਮ





ਇਹ ਵੀ ਪੜੋ 👇👇
ਸਰਬੱਤ ਬੀਮਾ ਯੋਜਨਾ ਦੇ ਘਰੇ ਬੈਠੇ ਬਣਵਾਓ ਕਾਰਡ

Friday, August 2, 2019

ਉਪਗ੍ਰਹਿ ਰਾਹੀਂ ਕੀਤੀਆਂ ਤਸਵੀਰਾਂ ਨੇ ਕੀਤਾ ਪੰਜਾਬ ਬਾਰੇ ਇਹ ਹੈਰਾਨੀਜਨਕ ਅਤੇ ਡਰਾਵਨਾ ਖੁਲਾਸਾ

ਉਪਗ੍ਰਹਿ ਰਾਹੀਂ ਕੀਤੀਆਂ ਤਸਵੀਰਾਂ ਤੋਂ ਪੰਜਾਬ ਬਾਰੇ ਹੈਰਾਨੀਜਨਕ ਅਤੇ ਡਰਾਵਨਾ ਖੁਲਾਸਾ ਹੋਇਆ ਹੈ, ਪੰਜਾਬ ‘ਚ ਕਰੀਬ 8,562 ਹੈਕਟੇਅਰ ਭੂਮੀ ਤੋਂ ਹਰਿਆਲੀ ਗਾਇਬ ਹੋ ਗਈ ਹੈ । ਪੰਜਾਬ ਨੂੰ ਲੈਕੇ ਜੋ ਤੱਥ ਸਾਹਮਣੇ ਆਏ ਹਨ, ਉਸ ‘ਚ ਪ੍ਰਦੇਸ਼ ਦਾ ਗਰੀਨ ਕਵਰ ਪਹਿਲਾਂ ਦੀ ਤੁਲਨਾ ਘੱਟ ਕੇ 3,37,425 ਹੈਕਟੇਅਰ ਰਹਿ ਗਿਆ ਹੈ। 2017 ਦੀ ਇੰਡੀਆ ਸਟੇਟ ਆਫ ਫਾਰੈਸਟ ਰਿਪੋਰਟ ‘ਚ ਪੰਜਾਬ ਦਾ ਕੁਲ ਗਰੀਨ ਕਵਰ 3, 45,987 ਹੈਕਟੇਅਰ ਸੀ, ਜਿਸ ‘ਚ ਹੁਣ ਗਿਰਾਵਟ ਦਰਜ ਕੀਤੀ ਗਈ ਹੈ।ਇਹ ਹੈਰਾਨ ਕਰਨ ਵਾਲਾ ਤੱਥ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਦੀਆਂ ਸੈਟੇਲਾਈਟ ਤਸਵੀਰਾਂ ‘ਚ ਸਾਹਮਣੇ ਆਇਆ ਹੈ।  ਫਾਰੈਸਟ ਸਰਵੇ ਆਫ ਇੰਡੀਆ ਨੇ ਇਨ੍ਹਾਂ ਤਸਵੀਰਾਂ ਦਾ ਇਸਤੇਮਾਲ 2019 ਦੀ ਫਾਰੈਸਟ ਰਿਪੋਰਟ ਤਿਆਰ ਕਰਨ ‘ਚ ਕੀਤਾ ਹੈ। ਛੇਤੀ ਹੀ ਜਾਰੀ ਹੋਣ ਵਾਲੀ ਇਸ ਰਿਪੋਰਟ ‘ਚ ਦੇਸ਼ਭਰ ਦੇ ਵੱਖ-ਵੱਖ ਰਾਜਾਂ ਦੀ ਹਰਿਆਲੀ ਦਾ ਲੇਖਾ-ਜੋਖਾ ਸਾਹਮਣੇ ਆਵੇਗਾ।ਇਸ ਕੜੀ ‘ਚ 2017 ਦੌਰਾਨ ਪੰਜਾਬ ਦੇ ਕੁਲ ਖੇਤਰਫਲ ਦੀ ਤੁਲਨਾ 6.87 ਫੀਸਦੀ ਹਿੱਸਾ ਗਰੀਨ ਕਵਰ ਰਿਕਾਰਡ ਕੀਤਾ ਗਿਆ ਸੀ, ਜੋ ਹੁਣ 2019 ‘ਚ ਸੁੰਗੜਕੇ 6.70 ਫੀਸਦੀ ਰਹਿ ਗਿਆ ਹੈ। ਪੰਜਾਬ ਦੇ 93 ਫੀਸਦੀ ਖੇਤਰਫਲ ‘ਚ ਹਰਿਆਲੀ ਨਹੀਂ ਹੈ। ਇਸ ਦਾ ਖੁਲਾਸਾ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਦੀਆਂ ਸੈਟੇਲਾਈਟ ਤਸਵੀਰਾਂ ਰਾਹੀਂ ਹੋਇਆ ਹੈ।ਪੰਜਾਬ ਜੰਗਲ ਅਤੇ ਵਣਜੀਵ ਵਿਭਾਗ ਨੇ ਵੀ ਪ੍ਰਦੇਸ਼ ‘ਚ ਹਰਿਆਲੀ ਗਾਇਬ ਹੋਣ ਦੀ ਗੱਲ ਨੂੰ ਸਵੀਕਾਰ ਕੀਤਾ ਹੈ। ਸਥਾਈ ਵਿਕਾਸ ਟੀਚੇ ਤਹਿਤ ਵਿਭਾਗ ਵੱਲੋਂ ਅਗਲੇ ਚਾਰ ਸਾਲ ਲਈ ਤਿਆਰ ਯੋਜਨਾ ‘ਚ ਦੱਸਿਆ ਗਿਆ ਹੈ ਕਿ ਪ੍ਰਦੇਸ਼ ‘ਚ 2018-19 ਦੀ ਤੁਲਨਾ 2019-20 ‘ਚ ਹਰਿਆਲੀ ਦਾ ਗਰਾਫ ਡਿੱਗ ਰਿਹਾ ਹੈ।ਵਿਭਾਗ ਨੇ ਪ੍ਰਸਤਾਵਿਤ ਯੋਜਨਾ ‘ਚ ਕਿਹਾ ਹੈ ਕਿ 2022-23 ਤੱਕ ਪੰਜਾਬ ਦੇ ਕੁਲ ਖੇਤਰਫਲ ਦਾ ਕਰੀਬ 7.10 ਫੀਸਦੀ ਹਿੱਸਾ ਹਰਿਆ-ਭਰਿਆ ਕੀਤਾ ਜਾਵੇਗਾ।  ਵਿਭਾਗ ਨੇ ਐਗਰੋਫਾਰੈਸਟਰੀ, ਘਰ-ਘਰ ਹਰਿਆਲੀ ਅਤੇ  550ਵੇਂ ਪ੍ਰਕਾਸ਼ ਪੁਰਬ ‘ਤੇ ਪਿੰਡਾਂ ‘ਚ ਪੌਦੇ ਲਾਉਣ ਦੀ ਮੁਹਿੰਮ ਦੀ ਚਰਚਾ ਕੀਤੀ ਹੈ। ਵਿਭਾਗ ਦਾ ਮੰਨਣਾ ਹੈ ਕਿ ਭਵਿੱਖ ‘ਚ ਪੰਜਾਬ ਦੀ ਹਰਿਆਲੀ ‘ਚ ਵਾਧਾ ਹੋਵੇਗਾ।


Sunday, July 14, 2019

ਹੁਣੇ ਹੁਣੇ ਆਈ ਤਾਜ਼ਾ ਖ਼ਬਰ !ਆਖ਼ਿਰ ਨਵਜੋਤ ਸਿੰਘ ਸਿੱਧੂ ਨੇ ਉਹ ਕਰ ਦਿੱਤਾ ਜਿਸ ਦਾ ਸਭ ਨੂੰ ਡਰ ਸੀ


ਨਵਜੋਤ ਸਿੰਘ ਸਿੱਧੂ ਨੇ ਆਖਰ ਉਹ ਕਰ ਦਿੱਤਾ ਜਿਸ ਬਾਰੇ ਬਹੁਤ ਸਾਰੇ ਸਮੇਂ ਤੋਂ ਕਿਆਸ ਲੱਗ ਰਹੀ ਸੀ ।ਕਾਫੀ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਚਕਾਰ ਤਕਰਾਰ ਚੱਲ ਰਹੀ ਸੀ ਜਿਸ ਦਾ ਨਤੀਜਾ ਅੱਜ ਸਾਹਮਣੇ ਆ ਚੁੱਕਾ ਹੈ ।
ਕਾਂਗਰਸੀ ਲੀਡਰ ਨਵਜੋਤ ਸਿੱਧੂ ਨੇ ਕੈਬਨਿਟ ਮੰਤਰੀ ਵਜੋਂ ਅਸਤੀਫਾ ਦੇ ਦਿੱਤਾ ਹੈ। ਉਹ ਕਾਫੀ ਸਮੇਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਰਾਜ਼ ਸੀ। ਉਨ੍ਹਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ।
ਦਰਅਸਲ ਵੋਟਾਂ ਤੋਂ ਬਾਅਦ ਹੀ ਕੈਪਟਨ ਅਤੇ ਸਿੱਧੂ ਦੇ ਵਿਚਕਾਰ ਕੁਝ ਵੀ ਠੀਕ ਨਹੀਂ ਚੱਲ ਰਿਹਾ, ਵੋਟਾਂ ਦੇ ਮਾੜੇ ਨਤੀਜੇ ਆਉਣ ਤੋਂ ਬਾਅਦ ਕੈਪਟਨ ਨੇ ਮੰਤਰੀਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਕਈ ਮੰਤਰੀਆਂ ਦੇ ਮਹਿਕਮੇ ਬਦਲ ਦਿੱਤੇ ਸਨ ਜਿਸ ਵਿੱਚ ਸਿੱਧੂ ਦਾ ਮਹਿਕਮਾ ਵੀ ਬਦਲ ਦਿੱਤਾ ਸੀ
ਜਿਸ ਤੋਂ ਸਿੱਧੂ ਨਾਰਾਜ਼ ਚੱਲ ਰਹੇ ਸਨ ਅਤੇ ਰਾਹੁਲ ਗਾਂਧੀ ਕੋਲ ਇਸ ਦੀ ਸ਼ਿਕਾਇਤ ਲੈ ਕੇ ਵੀ ਗਏ ਸਨ। ਪਰ ਰਾਹੁਲ ਗਾਂਧੀ ਨੇ ਉਨ੍ਹਾਂ ਦੀ ਕੋਈ ਖਾਸ ਗੱਲ ਨਹੀਂ ਸੁਣੀ , ਇਸ ਕਰਕੇ ਅੰਤ ਵਿਚ ਸਿੱਧੂ ਨੇ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ। ਸਿੱਧੂ ਕਾਂਗਰਸ ਪਾਰਟੀ ਤੋਂ ਜ਼ਿਆਦਾ ਖੁਸ਼ ਨਹੀਂ ਨਜ਼ਰ ਨਹੀਂ ਆ ਰਹੇ ਹੋ ਸਕਦਾ ਹੈ ਕੋਈ ਭਵਿੱਖ ਵਿੱਚ ਕੁਝ ਨਵਾਂ ਸਿਆਸੀ ਸਮੀਕਰਨ ਵੇਖਣ ਨੂੰ ਮਿਲ ਸਕਦਾ ਹੈ, ਸਿੱਧੂ ਆਪ ਵਿਚ ਵੀ ਸ਼ਾਮਲ ਹੋ ਸਕਦੇ ਹਨ ।

Sunday, June 2, 2019

MP ਬਣਨ ਤੋਂ ਬਾਅਦ ਸੰਨੀ ਦਿਓਲ ਦੀ ਪਹਿਲੀ ਫਿਲਮ


ਸਾਲ 2001 ‘ਚ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਦੀ ਸੁਪਰਹਿੱਟ ਫ਼ਿਲਮ ‘ਗਦਰ’ ਆਈ ਸੀ। ਉਸ ਦੇ ਡਾਇਲੌਗ ਅੱਜ ਵੀ ਲੋਕਾਂ ਨੂੰ ਯਾਦ ਹਨ ਤੇ ਫ਼ਿਲਮ ਦੇ ਸੀਕੂਅਲ ਦੀ ਉਡੀਕ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ। ਹੁਣ ਇੱਕ ਵਾਰ ਫੇਰ ਚਰਚਾ ਹੋ ਰਹੀ ਹੈ ਕਿ ਇਸ ਫ਼ਿਲਮ ਦਾ ਸੀਕੂਅਲ ਬਣਨ ਵਾਲਾ ਹੈ। ਇਸ ‘ਚ ਸੰਨੀ ਦਿਓਲ ਨਾਲ ਅਮੀਸ਼ਾ ਪਟੇਲ ਨਜ਼ਰ ਆਈ ਸੀ। ਸੰਨੀ ਇਸ ਵੇਲੇ ਗੁਰਦਾਸਪੁਰ ਸੀਟ ਤੋਂ ਬੀਜੇਪੀ ਦੀ ਟਿਕਟ ‘ਤੇ ਚੋਣ ਲੜ ਕੇ MP ਬਣੇ ਹਨ।
18 ਸਾਲ ਪਹਿਲਾਂ ਆਈ ਫ਼ਿਲਮ ਨੇ ਉਸ ਸਮੇਂ 250 ਕਰੋੜ ਰੁਪਏ ਦਾ ਬਿਜਨੈੱਸ ਕੀਤਾ ਸੀ। 

15 ਸਾਲ ਤੋਂ ਫ਼ਿਲਮ ਦੇ ਸੀਕੂਅਲ ‘ਤੇ ਕੰਮ ਚਲ ਰਿਹਾ ਹੈ। ਕਹਾਣੀ ਜਿੱਥੇ ਖ਼ਤਮ ਹੋਈ ਸੀ, ਉੱਥੋਂ ਹੀ ਸ਼ੁਰੂ ਵੀ ਹੋਵੇਗੀ। ਇਸ ਨੂੰ ਇੰਡੀਆ-ਪਾਕਿਸਤਾਨ ਦੇ ਐਂਗਲ ਤੋਂ ਅੱਗੇ ਵਧਾਇਆ ਜਾਵੇਗਾ।ਸੰਨੀ ਦੇ ਬੇਟੇ ਤਾਰਾ ਸਿੰਘ ਦਾ ਕਿਰਦਾਰ ਫ਼ਿਲਮ ‘ਚ ਡਾਇਰੈਕਟਰ ਅਨਿਲ ਦੇ ਬੇਟੇ ਉਤਕਰਸ਼ ਨੇ ਨਿਭਾਇਆ ਸੀ। ਇਸ ਫ਼ਿਲਮ ਤੋਂ ਇਲਾਵਾ ਸੰਨੀ 2009 ‘ਚ ਆਈ ਫ਼ਿਲਮ ‘ਅਪਣੇ’ ਦਾ ਸੀਕੂਅਲ ਵੀ ਬਣਾਉਣ ਦੀ ਸੋਚ ਰਹੇ ਹਨ।

Read also 👇👇
ਭਰਿਸ਼ਟਾਚਾਰ


 
Copyright © 2013 Times of Great Punjab
Distributed By Free Premium Themes. Shared By I Tech GYD Powered byBlogger