ਨਵਜੋਤ ਸਿੰਘ ਸਿੱਧੂ ਨੇ ਆਖਰ ਉਹ ਕਰ ਦਿੱਤਾ ਜਿਸ ਬਾਰੇ ਬਹੁਤ ਸਾਰੇ ਸਮੇਂ ਤੋਂ ਕਿਆਸ ਲੱਗ ਰਹੀ ਸੀ ।ਕਾਫੀ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਚਕਾਰ ਤਕਰਾਰ ਚੱਲ ਰਹੀ ਸੀ ਜਿਸ ਦਾ ਨਤੀਜਾ ਅੱਜ ਸਾਹਮਣੇ ਆ ਚੁੱਕਾ ਹੈ ।
ਕਾਂਗਰਸੀ ਲੀਡਰ ਨਵਜੋਤ ਸਿੱਧੂ ਨੇ ਕੈਬਨਿਟ ਮੰਤਰੀ ਵਜੋਂ ਅਸਤੀਫਾ ਦੇ ਦਿੱਤਾ ਹੈ। ਉਹ ਕਾਫੀ ਸਮੇਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਰਾਜ਼ ਸੀ। ਉਨ੍ਹਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ।
ਦਰਅਸਲ ਵੋਟਾਂ ਤੋਂ ਬਾਅਦ ਹੀ ਕੈਪਟਨ ਅਤੇ ਸਿੱਧੂ ਦੇ ਵਿਚਕਾਰ ਕੁਝ ਵੀ ਠੀਕ ਨਹੀਂ ਚੱਲ ਰਿਹਾ, ਵੋਟਾਂ ਦੇ ਮਾੜੇ ਨਤੀਜੇ ਆਉਣ ਤੋਂ ਬਾਅਦ ਕੈਪਟਨ ਨੇ ਮੰਤਰੀਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਕਈ ਮੰਤਰੀਆਂ ਦੇ ਮਹਿਕਮੇ ਬਦਲ ਦਿੱਤੇ ਸਨ ਜਿਸ ਵਿੱਚ ਸਿੱਧੂ ਦਾ ਮਹਿਕਮਾ ਵੀ ਬਦਲ ਦਿੱਤਾ ਸੀ
ਜਿਸ ਤੋਂ ਸਿੱਧੂ ਨਾਰਾਜ਼ ਚੱਲ ਰਹੇ ਸਨ ਅਤੇ ਰਾਹੁਲ ਗਾਂਧੀ ਕੋਲ ਇਸ ਦੀ ਸ਼ਿਕਾਇਤ ਲੈ ਕੇ ਵੀ ਗਏ ਸਨ। ਪਰ ਰਾਹੁਲ ਗਾਂਧੀ ਨੇ ਉਨ੍ਹਾਂ ਦੀ ਕੋਈ ਖਾਸ ਗੱਲ ਨਹੀਂ ਸੁਣੀ , ਇਸ ਕਰਕੇ ਅੰਤ ਵਿਚ ਸਿੱਧੂ ਨੇ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ। ਸਿੱਧੂ ਕਾਂਗਰਸ ਪਾਰਟੀ ਤੋਂ ਜ਼ਿਆਦਾ ਖੁਸ਼ ਨਹੀਂ ਨਜ਼ਰ ਨਹੀਂ ਆ ਰਹੇ ਹੋ ਸਕਦਾ ਹੈ ਕੋਈ ਭਵਿੱਖ ਵਿੱਚ ਕੁਝ ਨਵਾਂ ਸਿਆਸੀ ਸਮੀਕਰਨ ਵੇਖਣ ਨੂੰ ਮਿਲ ਸਕਦਾ ਹੈ, ਸਿੱਧੂ ਆਪ ਵਿਚ ਵੀ ਸ਼ਾਮਲ ਹੋ ਸਕਦੇ ਹਨ ।
Post a Comment