Saturday, May 4, 2019

ਪੁਲਵਾਮਾ ਹਮਲੇ ਦੇ ਸ਼ਹੀਦ ਦੇ ਪਰਿਵਾਰ ਨਾਲ ਲੱਖਾਂ ਦੀ ਠੱਗੀ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ


ਦੁਨੀਆ ਵਿੱਚ ਬਹੁਤ ਨਟਵਾਰ ਲਾਲ ਹਨ, ਜੋ ਕਿ ਲੋਕਾਂ ਨਾਲ ਠੱਗੀਆਂ ਕਰਦੇ ਰਹਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਅੱਜ ਰੂਪਨਗਰ ਦੇ ਪਿੰਡ ਰੌਲੀ’ਚ ਦੇਖਣ ਨੂੰ ਮਿਲਿਆ, ਤਹਾਨੂੰ ਦੱਸ ਦਾਇਏ ਕਿ ਕੁਲਵਿੰਦਰ ਸਿੰਘ ਜੋ ਕਿ ਪੁਲਵਾਮਾ ਹਮਲੇ ‘ਚ ਸ਼ਹੀਦ ਹੋ ਗਏ ਸਨ ਉਹਨਾਂ ਦੇ ਮਾਤਾ ਪਿਤਾ ਨਾਲ ਇੱਕ ਵਿਅਕਤੀ ਨੇ ਡੇਢ ਕਰੋੜ ਦੀ ਠੱਗੀ ਮਾਰ ਲਈ। ਪੀੜਤ ਪਰਿਵਾਰ ਨੇ ਦੱਸਿਆ ਕਿ ਠੱਗੀ ਮਾਰਨ ਵਾਲਾ ਵਿਅਕਤੀ ਸੀ.ਆਰ.ਪੀ.ਐਫ ਦੀ ਵਰਦੀ ਪਾ ਕੇ ਆਇਆ ਸੀ. ਤੇ ਕੁਲਵਿੰਦਰ ਦੇ ਪਿਤਾ ਨਾਲ ਠੱਗੀ ਮਾਰ ਕੇ ਚੱਲ ਗਿਆ। ਠੱਗੀ ਮਾਰਨ ਵਾਲੇ ਵਿਅਕਤੀ ਨੇ ਸ਼ਹੀਦ ਕੁਲਵਿੰਦਰ ਦੇ ਪਿਤਾ ਨੂੰ ਨਵਾਂ ਬੈਕ ਖਾਤਾ ਖੁਲਵਾ ਕੇ ੨੦ ਲੱਖ ਰੁਪਏ ਜਮ੍ਹਾਂ ਕਰਵਾਉਣ ਦਾ ਝਾਂਸਾ ਦਿੱਤਾ ਤੇ ਕਿਹਾ ਕਿ ਉਹਨਾਂ ਨੂੰ ਸਰਕਾਰ ਵੱਲੋਂ ਗੈਸ ਏਜੰਸੀ ਜਾਂ ਪੈਟਰੋਲ ਪੰਪ ਖੁਲਵਾ ਕੇ ਦਿੱਤਾ ਜਾਵੇਗਾ। ਪਰਿਵਾਰ ਵਾਲਿਆ ਨੇ ਦੱਸਿਆ ਕਿ ਚੈੱਕ ਬੁੱਕ ਨਾ ਹੋਣ ਕਾਰਨ ਉਹਨਾਂ ਨੇ ਦੋਵਾਂ ਖਾਤੇ ਵਿੱਚੋਂ ੧,੫੦ ਲੱਖ ਰੁਪਏ ਕੱਢਵਾ ਲਏ। ਜਿਸ ਤੋਂ ਬਾਅਦ ਉਹਨਾਂ ਉਹਨਾਂ ਨੂੰ ਕਿਸੇ ਕੰਮ ਲਈ ਮਿੰਨੀ ਸਕੱਤਰੇਤ ਛੱਡ ਕੇ ਉਹਨਾਂ ਦੀ ਪਤਨੀ ਨੂੰ ਬੈਂਕ ਤੋਂ ਲੈਣ ਚੱਲ ਗਿਆ, ਪਰ  ਉਹ ਵਾਪਸ ਨਹੀ ਆਇਆ, ਇਸ ਸ਼ਰਮਨਾਕ ਘਟਨਾਂ ਤੋਂ ਬਾਅਦ ਪੁਲਿਸ ਨੌਸਰਬਾਜ਼ ਦੀ ਭਾਲ ਵਿੱਚ ਹੈ ਤੇ ਦੋਸ਼ੀ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ, ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡਿਓ ਦੇਖਣ ਲਈ ਸਾਡਾ ਪੇਜ਼ ਲਾਇਕ ਜਰੂਰ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ

No comments:

Post a Comment