ਗੁਰਦਾਸਪੁਰ ਲੋਕ ਸਭਾ ਸੀਟ ਤੋਂ ਅਕਾਲੀ ਦਲ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸੰਨੀ ਦਿਓਲ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣਗੇ। ਇਸ ਤੋਂ ਬਾਅਦ ਉਹ ਕੱਲ੍ਹ ਸਵੇਰੇ 11 ਵਜੇ ਗੁਰਦਾਸਪੁਰ ਤੋਂ ਆਪਣੀ ਨਾਮਜ਼ਦਗੀ ਭਰਨਗੇ।
ਇਸ ਦੇ ਨਾਲ ਹੀ ਕੱਲ੍ਹ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਇੱਕ ਰੋਡ ਸ਼ੋਅ ਵੀ ਕੱਢਿਆ ਜਾਵੇਗਾ। ਇਸ ਤੋਂ ਤੁਰਤ ਬਾਅਦ ਸੰਨੀ ਦਿਓਲ 1 ਵਜੇ ਮੁੰਬਈ ਲਈ ਵਾਪਸ ਚਲੇ ਜਾਣਗੇ। ਇਸ ਤੋਂ ਬਾਅਦ ਉਹ 1 ਮਈ ਨੂੰ ਵਾਪਸ ਗੁਰਦਾਸਪੁਰ ਆਉਣਗੇ। ਸੰਨੀ ਦਿਓਲ ਵੋਟ ਪਾਉਣ ਲਈ ਮੁੰਬਈ ਜਾਣਗੇ। ਆਪਣੇ ਨਾਮ ਦਾ ਐਲਾਨ ਹੋਣ ਤੋਂ ਬਾਅਦ ਪਹਿਲੀ ਵਾਰ ਸੰਨੀ ਗੁਰਦਾਸਪੁਰ ਆ ਰਹੇ ਹਨ।
No comments:
Post a Comment