ਆਮ ਆਦਮੀ ਪਾਰਟੀ ਦੀਆਂ ਵਿਧਾਇਕਾਵਾਂ ਬਲਜਿੰਦਰ ਕੌਰ ਤੇ ਰੁਪਿੰਦਰ ਕੌਰ ਰੂਬੀ ਖੁੱਦ ਆਪ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਆਸ਼ੀਰਵਾਦ ਲੈਣ ਪਹੁੰਚ ਗਈਆਂ। ਆਮ ਆਦਮੀ ਪਾਰਟੀ ਦੀਆਂ ਇਹਨਾਂ ਵਿਧਾਇਕਾਂ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਗਈਆਂ ਹਨ ਅਤੇ ਵਿਰੋਧੀ ਧਿਰ ਵਲੋਂ ਉਹਨਾ ਤੇ ਬੁਰੀ ਤਰਾਂ ਵਿਅੰਗ ਕਸੇ ਜਾ ਰਹੇ ਹਨ।
ਜਾਣਕਾਰ ਦਸਦੇ ਹਨ ਕਿ ਸਜ ਵਿਆਹੀਆਂ ਆਮ ਆਦਮੀ ਪਾਰਟੀ ਦੀਆਂ ਵਿਧਾਇਕਾਵਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੋ. ਬਲਜਿੰਦਰ ਕੌਰ ਦੇ ਪਤੀ ਤੇ ‘ਆਪ’ ਆਗੂ ਸੁਖਰਾਜ ਬੱਲ ਤੇ ਰੁਪਿੰਦਰ ਕੌਰ ਰੂਬੀ ਦੇ ਪਤੀ ਸਾਹਿਲ ਪੁਰੀ ਨੂੰ ਨਿੱਘੀ ਜੀ ਆਇਆਂ ਕਹੀ।ਮੁੱਖ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ‘ਤੇ ਚਾਰਾਂ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਮੋਹ ਭਿੱਜਿਆ ਸੰਦੇਸ਼ ਵੀ ਲਿਖਿਆ ਹੈ।
No comments:
Post a Comment