Thursday, January 10, 2019

ਪੰਜਾਬੀ ਏਕਤਾ ਪਾਰਟੀ ਬਨਾਮ ਪੰਜਾਬ

ਪੰਜਾਬੀ ਏਕਤਾ ਪਾਰਟੀ ਬਨਾਮ ਪੰਜਾਬ ਵਿੱਚ ਖਲਾਅ

Image result for punjabi ekta party


  ਪੰਜਾਬ ਵਿੱਚ ਖਲਾਅ ਸੁਖਪਾਲ_ਖਹਿਰਾ ਵਿੱਚ ਜੇਕਰ ਮਮਤਾ ਬੈਨਰਜੀ ਵਰਗਾ ਹੌਸਲਾ ਹੈ ਤਾਂ ਉਹ ਖਲਾਅ ਭਰ ਸਕਦਾ ਹੈ । ਮੈਨੂੰ ਸੁਖਪਾਲ ਖਹਿਰਾ ਸ਼ੁਰੂ ਤੋ ਮਮਤਾ ਬੈਨਰਜੀ ਵਰਗਾ ਲੱਗਦਾ । ਹਿੰਢੀ , ਲੜਾਕਾ ਤੇ ਖੁੱਲਕੇ ਬੋਲਣ ਵਾਲਾ ਪਰ ਹਾਂ ਜੇ ਉਸ ਵਿੱਚ ਮਮਤਾ ਬੈਨਰਜੀ ਵਾਂਗ ਇਕੱਲੇ ਤੁਰਨ ਦਾ ਸਿਰੜ ਹੈ ਤਾਂ ਉਹ ਜਿੱਤੇਗਾ ਵੀ , ਇਹ ਜਿੱਤ ਦਾ ਬਿਗਲ ਵੱਜਣ ਨੂੰ ਸਾਲ ਲੱਗ ਸਕਦੇ ਹਨ । ਮਮਤਾ ਬੈਨਰਜੀ ਦੀ ਤਿਰਮੂਲ ਕਾਂਗਰਸ ਨੇ ਵੀ ਸੈਂਟਰ ਦੀ ਸਿਆਸਤ ਵਿੱਚਦੀ ਆਪਣਾ ਖੇਤਰੀ ਅਧਾਰ ਤਿਆਰ ਕੀਤਾ ਸੀ । ਪੰਜਾਬ ਵਿੱਚ ਵੀ ਸੰਭਵ ਹੋ ਸਕਦਾ ਹੈ । ਅੱਜ ਵਿਧਾਨ ਸਭਾ ਚ’ 23% ਵੋਟ ਸ਼ੇਅਰ ਲੈਣ ਵਾਲੀ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਜ਼ਬਰਦਸਤ ਘਟਿਆ ਹੈ । ਮੇਰਾ ਮੰਨਣਾ ਆਪ ਇਸ ਸਮੇਂ 10 ਤੋਂ 12 % ਤੇ ਖੜੀ ਹੈ। ਜਿਸ ਵਿੱਚੋਂ ਅੱਧ ਤੋਂ ਜ਼ਿਆਦਾ ਖਹਿਰਾ ਆਪਣੇ ਨਾਲ ਤੋਰਨ ਦਾ ਮਾਦਾ ਰੱਖਦਾ ਹੈ । ਸਿਮਰਨਜੀਤ ਬੈਂਸ ਦਾ ਆਪਣਾ ਖ਼ਿੱਤਾ ਹੈ , ਜੋ ਖਹਿਰੇ ਦਾ ਲਾਭ ਆਪਣੇ ਖ਼ਿੱਤੇ ਵਿੱਚ ਤਾਂ ਲੈ ਸਕਦਾ । ਪਰ ਉਸਨੂੰ ਕੋਈ ਲਾਭ ਦੇਣ ਦੀ ਉਸ ਸੂਰਤ ਵਿੱਚ ਨਹੀਂ । ਹਾਂ ਬਹੁਜਨ ਸਮਾਜ ਪਾਰਟੀ 16 % ਤੋਂ 1.5% ਤੇ ਆਣ ਖੜੀ ਹੈ । ਮਾਇਆਵਤੀ ਇਹਨੀਂ ਦਿਨੀਂ ਪੁਨਰ ਉਥਾਨ ਦੀ ਜੱਦੋ-ਜਹਿਦ ਵਿੱਚ ਹੈ । ਜੇ ਉਸਨੂੰ ਗੱਲ ਜਚ ਗਈ ਤਾਂ ਖਹਿਰੇ ਦਾ ਕੁੱਝ ਫ਼ਾਇਦਾ ਹੋ ਸਕਦਾ ਹੈ । ਡਾਕਟਰ ਧਰਮਵੀਰ ਗਾਂਧੀ ਦਾ ਮਾਲਵੇ ਦੇ ਅੱਧੇ ਹਿੱਸੇ ਵਿੱਚ ਪੈਸਵ ਹੋ ਚੁੱਕੇ ਕਾਮਰੇਡਾਂ , ਕਿਸਾਨ ਆਗੂਆਂ , ਐਨ ਜੀਓਜ ਮਾਰਕਾ ਸਮਾਜ ਸੇਵਕਾਂ ਵਿੱਚ ਇੱਕ ਅਸਰ ਹੈ । ਜੋ ਅੰਸ਼ਿਕ ਪ੍ਰਭਾਵ ਪਾਉਂਦਾ ਹੈ । ਰਹੀ ਗੱਲ ਟਕਸਾਲੀਆਂ , ਗਰਮ ਖਿਆਲੀਆ , ਸੀਪੀਆਈ ਅਤੇ ਐਮ ਮਾਰਕਾ ਧਿਰਾਂ ਦੀ ਉਹਨਾਂ ਤੋਂ ਨਾ ਪਹਿਲਾ ਆਸ ਸੀ ਨਾ ਹੁਣ ਹੈ । ਇਹ ਵਕਤੀ ਸਾਥੀ ਹੋ ਸਕਦੇ ਹਨ ਸਥਾਈ ਨਹੀਂ ,,, ਪਰ ਇੱਕ ਗੱਲ ਸਾਫ਼ ਹੈ । ਪੰਜਾਬ ਵਿੱਚ ਆਪ ਵਰਗੀ ਦੇਖਣ ਯੋਗ ਵੇਵ ਨਹੀਂ ਹੈ ਪਰ ਮਨਪ੍ਰੀਤ ਬਾਦਲ ਦੀ ਪੀਪੀਪੀ ਵਾਲੀ ਚੋਣ ਤੋਂ ਇਸ ਮੌਕੇ ਵੀ ਹਲਾਤ ਚੰਗੇ ਹਨ । ਲੜਾਈ ਕਠਨ ਹੈ ਪਰ ਨਾਮੁਮਕਿਨ ਨਹੀਂ । ਇਸ ਮੌਕੇ ਲੋੜ ਹੈ ਚੰਗੇ ਕਿਰਦਾਰਾਂ ਵਾਲੇ ਆਗੂਆਂ ਦੀ , ਕਾਕਾਸ਼ਾਹੀ ਤੋਂ ਬਚਣ ਦੀ , ਜਿਸਤੋਂ ਆਪ ਤੇ ਪੀਪੀਪੀ ਦੋਵੇਂ ਹੀ ਅਛੂਤੀਆਂ ਨਹੀਂ ਰਹਿ ਸਕੀਆ ਸਨ । ਪਰ ਹੁਣ ਲੋੜ ਹੈ ਮਮਤਾ ਵਾਂਗ ਪ੍ਰੈਸ ਕਾਨਫ੍ਰੰਸਾਂ ਦੀ ਬਿਜਾਏ ਪਿੰਡਾਂ , ਮੁਹੱਲਿਆ , ਸਰਕਾਰੀ ਦਫ਼ਤਰਾਂ , ਕਿਸਾਨ ਮੰਡੀਆਂ , ਮਜ਼ਦੂਰ ਵਿਹੜਿਆ ਚ’ ਵੜਣ ਦੀ ,,, ਖੜਣ ਦੀ ਲੜਣ ਦੀ ਤੇ ਲੰਬੀ ਜੱਦੋ-ਜਹਿਦ ਦੀ ਰੂਪ ਰੇਖਾ ਦੀ ਪਹਿਲਾ ਪੇਸ਼ਨਗੋਈ ਕਰਦਿਆਂ ਬਰਸਾਤੀ ਡੱਡੂਆਂ ਨੂੰ ਪਹਿਲਾ ਦੱਸ ਕੇ ਲਾਂਭੇ ਕਰਨ ਦੀ ,,, ਜੇ ਇਹ ਸਭ ਹੋ ਗਿਆ ਤਾਂ ਖਹਿਰਾ ਪਹਿਲਾ ਸਰਬ ਪ੍ਰਮਾਣਿਤ ਅਸਰਦਾਇਕ ਤੀਸਰੀ ਧਿਰ ਦਾ ਆਗੂ ਬਣ ਹੀ ਜਾਵੇਗਾ ।

No comments:

Post a Comment