ਚੰਡੀਗੜ੍ਹ: ਚਰਚਿਤ ਗਾਇਕ ਸਿੱਧੂ ਮੂਸੇਵਾਲਾ ਦਾ ਮੁਹਾਲੀ ਵਿੱਚ ਸ਼ੋਅ ਦੇਖਣ ਆਏ ਲੁਧਿਆਣਾ ਦੇ ਨੌਜਵਾਨ ਦੀ ਹੋਟਲ ਵਿੱਚ ਭੇਤਭਰੇ ਹਾਲਾਤ 'ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕੂਮ ਕਲਾਂ ਦੇ ਰਹਿਣ ਵਾਲੇ ਸਰਬਜੀਤ ਸਿੰਘ ਗਰੇਵਾਲ ਵਜੋਂ ਹੋਈ ਹੈ। ਮੁਹਾਲੀ ਦੇ ਫੇਜ਼ 11 ਸਥਿਤ ਹੋਟਲ ਵਿੱਚੋਂ ਉਸ ਦੀ ਲਾਸ਼ ਮਿਲੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਸਰਬਜੀਤ ਆਪਣੇ ਪੰਜ ਦੋਸਤਾਂ ਨਾਲ ਗਾਇਕ ਸਿੱਧੂ ਮੂਸੇ ਵਾਲਾ ਦਾ ਸ਼ੋਅ ਦੇਖਣ ਲਈ ਮੁਹਾਲੀ ਆਇਆ ਸੀ। ਸ਼ੋਅ ਖ਼ਤਮ ਹੋਣ 'ਤੇ ਬੀਤੀ ਰਾਤ ਢਾਈ ਕੁ ਵਜੇ ਸਾਰੇ ਨੌਜਵਾਨ ਹੋਟਲ ਵਿੱਚ ਪਹੁੰਚੇ। ਸਰਬਜੀਤ ਆਪਣੇ ਦੋਸਤ ਜੋਧਾ ਦੀ ਲਾਈਸੰਸੀ ਪਿਸਤੌਲ ਨਾਲ ਲੈ ਕੇ ਆਇਆ ਸੀ ਅਤੇ ਤਿੰਨ ਕੁ ਵਜੇ ਅਚਾਨਕ ਗੋਲ਼ੀ ਚੱਲਣ ਦੀ ਆਵਾਜ਼ ਚੱਲੀ ਜੋ ਸਰਬਜੀਤ ਦੇ ਮੋਢੇ 'ਤੇ ਲੱਗੀ। ਉਸ ਦੇ ਦੋਸਤ ਉਸ ਨੂੰ ਪੀਜੀਆਈ ਚੰਡੀਗੜ੍ਹ ਲੈ ਕੇ ਗਏ, ਜਿੱਥੇ ਉਸ ਦੀ ਮੌਤ ਹੋ ਗਈ।
ਮੁਹਾਲੀ ਦੇ 11 ਫ਼ੇਜ਼ ਥਾਣੇ ਦੇ ਮੁਖੀ ਗੁਰਪ੍ਰੀਤ ਸਿੰਘ ਬੈਂਸ ਨੇ ਇਸ ਘਟਨਾ ਨੂੰ ਹਾਦਸਾ ਦੱਸਿਆ ਅਤੇ ਪੁਲਿਸ 174 ਦੀ ਧਾਰਾ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਮ੍ਰਿਤਕ ਦੇ ਪਿਤਾ ਨੇ ਵੀ ਕਿਸੇ ਵਿਰੁੱਧ ਕਾਰਵਾਈ ਨਾ ਕਰਨ ਦੀ ਅਪੀਲ ਕੀਤੀ ਹੈ। ਪਰ ਐਸਐਚਓ ਨੇ ਹੋਟਲ ਸਟਾਫ ਵੱਲੋਂ ਸਬੂਤ ਮਿਟਾਏ ਜਾਣ ਦਾ ਇਲਜ਼ਾਮ ਵੀ ਲਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਹੋਟਲ ਦੇ ਮੁਲਾਜ਼ਮ ਅਮਿਤ ਕੁਮਾਰ ਅਤੇ ਪਰਵੀਨ ਕੁਮਾਰ ਦੇ ਨਾਲ-ਨਾਲ ਜਸਕੀਰਤ ਸਿੰਘ, ਰਵਿੰਦਰ ਸਿੰਘ ਅਤੇ ਗੁਰਪਿਆਰ ਸਿੰਘ ਖ਼ਿਲਾਫ਼ ਧਾਰਾ 304, 336, 148, 149, 201 120ਬੀ ਤਹਿਤ ਮਾਮਲਾ ਵੀ ਦਰਜ ਕਰ ਕੀਤਾ ਹੈ।
Post a Comment